EducationSports

ਧਿਆਨਪੁਰ ਵਿਖੇ ਦੋ ਦਿਨਾਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਆਗਾਜ਼।

⇒ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਗੁਰਦਾਸਪੁਰ ਸ਼੍ਰੀ ਅਨਿਲ ਸ਼ਰਮਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ।
⇒ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਕੀਤਾ ਸਨਮਾਨਿਤ।
(ਵਿਨੋਦ ਸੋਨੀ)
ਧਿਆਨਪੁਰ/ ਡੇਰਾ ਬਾਬਾ ਨਾਨਕ। ਬਲਾਕ ਧਿਆਨਪੁਰ ਵਿਖੇ ਦੋ ਦਿਨਾਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੀ ਸ਼ੁਰੂਆਤ ਮੰਗਲਵਾਰ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਧਿਆਨਪੁਰ ਮੈਡਮ ਕੁਲਬੀਰ ਕੌਰ ਦੀ ਅਗਵਾਈ ਵਿੱਚ ਹੋਈ। ਇਨ੍ਹਾਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਦੇ ਖੇਡ ਸਟੇਡੀਅਮ ਵਿੱਚ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਗੁਰਦਾਸਪੁਰ ਸ੍ਰੀ ਅਨਿਲ ਸ਼ਰਮਾ ਪਹੁੰਚੇ। ਉਹਨਾਂ ਦੇ ਪਹੁੰਚਣ ਤੇ ਬਲਾਕ ਤੇ ਸਾਰੇ ਅਧਿਆਪਕਾਂ ਅਤੇ ਬੀਪੀਈਓ ਮੈਡਮ ਕੁਲਬੀਰ ਕੌਰ ਨੇ ਨਿੱਘਾ ਸਵਾਗਤ ਕੀਤਾ। ਇਨ੍ਹਾਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਬਲਾਕ ਧਿਆਨਪੁਰ ਦੇ ਅਧੀਨ ਆਉਂਦੇ 7 ਕਲਸਟਰਾਂ ਦੇ ਕਰੀਬ 200 ਬੱਚਿਆਂ ਨੇ ਇਹਨਾਂ ਖੇਡਾਂ ਵਿੱਚ ਭਾਗ ਲਿਆ। ਸੋਮਵਾਰ ਨੂੰ ਸਟੇਡੀਅਮ ਵਿੱਚ ਰਿਲੇ (ਦੌੜ) ,ਕੁਸ਼ਤੀ ,ਰੱਸਾਕਸ਼ੀ, ਬੈਡਮਿੰਟਨ, ਲੋਂਗ ਜੰਪ ਅਤੇ ਯੋਗਾ ਦੇ ਮੁਕਾਬਲੇ ਕਰਵਾਏ ਗਏ। 
ਇਸ ਮੌਕੇ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀ ਅਨਿਲ ਸ਼ਰਮਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਧਿਆਨਪੁਰ ਮੈਡਮ ਕੁਲਬੀਰ ਕੌਰ ਨੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਉਹਨਾਂ ਨੂੰ ਖੇਡਾਂ ਦੇ ਪ੍ਰਤੀ ਉਤਸਾਹਿਤ ਕੀਤਾ।
ਇਸ ਮੌਕੇ ਤੇ ਬੀਪੀਈਓ ਧਿਆਨਪੁਰ ਮੈਡਮ ਕੁਲਬੀਰ ਕੌਰ ਅਤੇ ਸਮੂਹ ਸਟਾਫ ਨੇ ਮੁੱਖ ਮਹਿਮਾਨ ਸ੍ਰੀ ਅਨਿਲ ਸ਼ਰਮਾ ਨੂੰ ਪੌਦਾ ਦੇ ਕੇ ਸਨਮਾਨਿਤ ਵੀ ਕੀਤਾ।
ਮਿਲੀ ਜਾਣਕਾਰੀ ਅਨੁਸਾਰ 100 ਮੀਟਰ (ਲੜਕੇ) ਰਿਲੇ ਦੌੜ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਲਾਲ ਸਿੰਘ ਦਾ ਸਾਹਿਲ ਪ੍ਰੀਤ,100 ਮੀਟਰ ਰਿਲੇ ਦੌੜ ਵਿੱਚ (ਲੜਕੀਆਂ) ਸਰਕਾਰੀ ਪ੍ਰਾਇਮਰੀ ਸਕੂਲ ਖਾਨ ਫੱਤਾ ਦੀ ਅਰਾਧਨਾ, 400 ਮੀਟਰ (ਲੜਕੇ) ਸਰਕਾਰੀ ਪ੍ਰਾਇਮਰੀ ਸਕੂਲ ਧਰਮਕੋਟ ਬੱਗਾ ਦੇ ਯੋਧਵੀਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ 400 ਮੀਟਰ (ਲੜਕੀਆਂ) ਰਿਲੇ ਦੌੜ ਵਿੱਚ ਦੂਜਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਮੰਮਣ ਦੀ ਮਨਪ੍ਰੀਤ ਕੌਰ ਨੇ ਹਾਸਿਲ ਕੀਤਾ।

ਇਸ ਤੋਂ ਇਲਾਵਾ ਯੋਗਾ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਜੋੜਾ ਸਿੰਘਾ ਦੇ ਰਾਮਬੀਰ ਸਿੰਘ ਨੇ ਪਹਿਲਾ ਸਥਾਨ ਅਤੇ ਲੜਕੀਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਲਾਲ ਸਿੰਘ ਦੀ ਨੂਰਦੀਪ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਮੰਚ ਦਾ ਸੰਚਾਲਨ ਸੀਐਚਟੀ ਰਸ਼ਪਾਲ ਸਿੰਘ ਅਤੇ ਸੀਐਚਟੀ ਸਤਿੰਦਰ ਨੇ ਸਿੰਘ ਨੇ ਬਾਖੂਬੀ ਅੰਦਾਜ਼ ਵਿੱਚ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਧਿਆਨਪੁਰ ਦੇ ਪ੍ਰਿੰਸੀਪਲ ਹਤੇਸ਼ ਕੁਮਾਰ, ਬੀਆਰਸੀ ਮਨਦੀਪ ਸਿੰਘ ਖਾਨ ਫੱਤਾ, ਬੀਆਰਸੀ ਮਨਦੀਪ ਸਿੰਘ ਮੰਮਣ, ਸੀਐਚਟੀ ਪਲਵਿੰਦਰ ਕੌਰ, ਸੀਐਚਟੀ ਸਤਿੰਦਰ ਸਿੰਘ, ਸੀਐਚਟੀ ਰਸ਼ਪਾਲ ਸਿੰਘ, ਸੀਐਚਟੀ ਹਰਪ੍ਰੀਤ ਸਿੰਘ, ਸੀਐਚਟੀ ਹਰਪ੍ਰੀਤ ਕੌਰ, ਸੀਐਚਟੀ ਸ਼ਸ਼ੀ ਪਾਲ , ਸੀਐਚਟੀ ਜੀਤ ਰਾਜ, ਬਲਾਕ ਸਪੋਰਟਸ ਅਫਸਰ ਧਿਆਨਪੁਰ ਗੁਰਪਿੰਦਰ ਸਿੰਘ , ਡੇਰਾ ਬਾਬਾ ਨਾਨਕ ਦੇ ਸਿੱਖਿਆ ਕੋਆਰਡੀਨੇਟਰ ਇੰਦਰਜੀਤ ਸਿੰਘ ਸਮੇਤ ਬਲਾਕ ਨਾਲ ਸੰਬੰਧਿਤ ਅਧਿਆਪਕ ਮੌਜੂਦ ਸਨ।

Related Articles

Leave a Reply

Your email address will not be published. Required fields are marked *

Send this to a friend