EducationPunjabSports

ਧਿਆਨਪੁਰ ਵਿਖੇ ਬਲਾਕ ਪੱਧਰੀ ਪ੍ਰਾਇਮਰੀ ਖੇਡ ਮੁਕਾਬਲਿਆਂ ਦਾ ਹੋਇਆ ਸਮਾਪਨ।

⇒ਬਲਾਕ ਪੱਧਰ ਤੇ ਓਵਰ ਆਲ ਟਰਾਫੀ ਕਲਸਟਰ ਧਰਮਕੋਟ ਬੱਗਾ ਨੇ ਜਿੱਤੀ।
⇒ਛੋਟੇ ਖਿਡਾਰੀਆਂ ਨੇ ਆਪਣੀ ਤਾਕਤ ਅਤੇ ਪ੍ਰਤਿਭਾ ਦਾ ਕੀਤਾ ਜ਼ਬਰਦਸਤ ਪ੍ਰਦਰਸ਼ਨ ।
(ਵਿਨੋਦ ਸੋਨੀ)
ਧਿਆਨਪੁਰ /ਡੇਰਾ ਬਾਬਾ ਨਾਨਕ। ਬਲਾਕ ਧਿਆਨਪੁਰ ਵਿਖੇ ਪ੍ਰਾਇਮਰੀ ਸਕੂਸਕੂਲਾਂ ਵਿਦਿਆਰਥੀਆਂ ਦੇ ਦੋ ਰੋਜ਼ਾ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਬੁੱਧਵਾਰ ਨੂੰ ਸਮਾਪਤ ਹੋ ਗਏ। ਇਹ ਮੁਕਾਬਲੇ ਮੰਗਲਵਾਰ ਨੂੰ ਸ਼ੁਰੂ ਹੋਏ ਸਨ। ਇਨ੍ਹਾਂ ਮੁਕਾਬਲਿਆਂ ਦੀ ਪ੍ਰਧਾਨਗੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਧਿਆਨਪੁਰ ਮੈਡਮ ਕੁਲਬੀਰ ਕੌਰ ਨੇ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਦੇ ਖੇਡ ਸਟੇਡੀਅਮ ਵਿੱਚ ਬਲਾਕ ਪੱਧਰੀ ਪ੍ਰਾਇਮਰੀ ਖੇਡ ਮੁਕਾਬਲੇ ਕਰਵਾਏ ਗਏ। ਬਲਾਕ ਧਿਆਨਪੁਰ ਅਧੀਨ ਆਉਂਦੇ 7 ਕਲੱਸਟਰਾਂ ਦੇ ਲਗਭਗ 200 ਬੱਚਿਆਂ ਨੇ ਇਨ੍ਹਾਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਹਿੱਸਾ ਲਿਆ। ਇਸ ਦੌਰਾਨ ਰਿਲੇਅ (ਦੌੜ) , ਕੁਸ਼ਤੀ , ਰੱਸਾਕਸ਼ੀ, ਬੈਡਮਿੰਟਨ , ਲੰਬੀ ਛਾਲ , ਖੋ-ਖੋ, ਫੁੱਟਬਾਲ, ਕਬੱਡੀ, ਯੋਗਾ ਆਦਿ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਛੋਟੇ ਖਿਡਾਰੀਆਂ ਨੇ ਆਪਣੀ ਤਾਕਤ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਬਲਾਕ ਪੱਧਰ ਤੇ ਓਵਰ ਆਲ ਟਰਾਫੀ ਕਲਸਟਰ ਧਰਮਕੋਟ ਬੱਗਾ ਨੇ ਜਿੱਤੀ।

ਜੇਤੂ ਬੱਚਿਆਂ ਨੂੰ ਇਨਾਮ ਦਿੰਦੇ ਹੋਏ ਮੁੱਖ ਮਹਿਮਾਨ

ਬੁੱਧਵਾਰ ਨੂੰ ਹੋਏ ਮੁਕਾਬਲਿਆਂ ਵਿੱਚ ਕਬੱਡੀ (ਲੜਕੇ) ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਧਰਮਕੋਟ ਬੱਗਾ ਨੇ ਪਹਿਲਾ ਸਥਾਨ ਹਾਸਿਲ ਕੀਤਾ, ਕਬੱਡੀ (ਲੜਕੀਆਂ) ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਰਾਮਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਖੋ -ਖੋ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮੰਮਨ ਦੀਆਂ ਲੜਕੀਆਂ ਦੀ ਟੀਮ ਨੇ ਪਹਿਲਾਂ ਸਥਾਨ ਹਾਸਿਲ ਕੀਤਾ। 

ਕਬੱਡੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਛੋਟੇ ਛੋਟੇ ਖਿਡਾਰੀ

ਬੁੱਧਵਾਰ ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡੀ.ਆਰ.ਸੀ ਗੁਰਦਾਸਪੁਰ ਸ੍ਰ.ਗੁਰਨਾਮ ਸਿੰਘ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਐਜੂਕੇਸ਼ਨ ਕੋਆਰਡੀਨੇਟਰ ਸ੍ਰ .ਰਘੂਬੀਰ ਸਿੰਘ ਪਹੁੰਚੇ। ਇਸ ਮੌਕੇ ਤੇ ਬੀਪੀਈਓ ਧਿਆਨਪੁਰ ਮੈਡਮ ਕੁਲਬੀਰ ਕੌਰ, ਡੀ .ਆਰ. ਸੀ ਗੁਰਨਾਮ ਸਿੰਘ ਅਤੇ ਐਜੂਕੇਸ਼ਨ ਕੋਆਰਡੀਨੇਟਰ ਹਲਕਾ ਫਤਿਹਗੜ੍ਹ ਚੂੜੀਆਂ ਰਘੂਬੀਰ ਸਿੰਘ ਨੇ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੱਵਲ ਰਹਿਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ।
ਇਸ ਮੌਕੇ ਤੇ ਬੀਪੀਈਓ ਧਿਆਨਪੁਰ ਮੈਡਮ ਕੁਲਬੀਰ ਕੌਰ ਨੇ ਖਿਡਾਰੀਆਂ ਨੂੰ ਉਨ੍ਹਾਂ ਦੇ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਨ੍ਹਾਂ ਖੇਡ ਮੁਕਾਬਲਿਆਂ ਨੂੰ ਸਫਲ ਬਣਾਉਣ ਵਿੱਚ ਬਲਾਕ ਦੇ ਅਧਿਆਪਕਾਂ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ। ਬੀਪੀਈਓ ਨੇ ਅੱਗੇ ਕਿਹਾ ਕਿ ਬਲਾਕ ਪੱਧਰ ‘ਤੇ ਜੇਤੂ ਖਿਡਾਰੀ ਜ਼ਿਲ੍ਹਾ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ।

ਖੇਡਾਂ ਦੌਰਾਨ ਪਹੁੰਚੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ।

ਸਟੇਜ ਦਾ ਸੰਚਾਲਨ ਸੀਐਚਟੀ ਰਸ਼ਪਾਲ ਸਿੰਘ ਅਤੇ ਸੀਐਚਟੀ ਸਤਿੰਦਰ ਸਿੰਘ ਨੇ ਵਧੀਆ ਢੰਗ ਨਾਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਬੀਆਰਸੀ ਮਨਦੀਪ ਸਿੰਘ ਖਾਨ ਫੱਤਾ , ਬੀਆਰਸੀ ਮਨਦੀਪ ਸਿੰਘ ਮੰਮਨ , ਬੀ ਆਰਸੀ ਜਸਵਿੰਦਰ ਸਿੰਘ, ਬੀਆਰਸੀ ਸੰਦੀਪ ਕੁਮਾਰ, ਸੀਐਚਟੀ ਪਲਵਿੰਦਰ ਕੌਰ , ਸੀਐਚਟੀ ਸਤਿੰਦਰ ਸਿੰਘ , ਸੀਐਚਟੀ ਰਸ਼ਪਾਲ ਸਿੰਘ , ਸੀਐਚਟੀ ਹਰਪ੍ਰੀਤ ਸਿੰਘ , ਸੀਐਚਟੀ ਹਰਪ੍ਰੀਤ ਕੌਰ , ਸੀਐਚਟੀ ਸ਼ਸ਼ੀ ਪਾਲ , ਸੀਐਚਟੀ ਜੀਤ ਰਾਜ , ਬਲਾਕ ਸਪੋਰਟਸ ਅਫਸਰ ਧਿਆਨਪੁਰ ਗੁਰਪਿੰਦਰ ਸਿੰਘ , ਸਮੇਤ ਬਲਾਕ ਨਾਲ ਸਬੰਧਤ ਅਧਿਆਪਕ ਮੌਜੂਦ ਸਨ।

ਓਵਰ ਆਲ ਟਰਾਫੀ ਜਿੱਤਣ ਤੋਂ ਬਾਅਦ ਸੈਂਟਰ ਧਰਮਕੋਟ ਬੱਗਾ ਦੇ ਖਿਡਾਰੀ ਅਤੇ ਅਧਿਆਪਕ

 ਸੈਂਟਰ ਧਰਮਕੋਟ ਬੱਗਾ ਨੇ ਓਵਰ ਆਲ ਟਰਾਫੀ ਜਿੱਤ ਕੇ ਆਪਣੀ ਪ੍ਰਤਿਭਾ ਦਾ ਕੀਤਾ ਪ੍ਰਦਰਸ਼ਨ ।
ਬਲਾਕ ਪੱਧਰੀ ਇਹਨਾਂ ਖੇਡ ਮੁਕਾਬਲਿਆਂ ਵਿੱਚ ਬਲਾਕ ਧਿਆਨਪੁਰ ਦੇ ਅਧੀਨ ਆਉਂਦੇ ਸੈਂਟਰ ਧਰਮਕੋਟ ਬੱਗਾ ਦੁਆਰਾ ਓਵਰ ਆਲ ਟਰਾਫੀ ਜਿੱਤਣ ਤੇ ਸੈਂਟਰ ਨਾਲ ਸੰਬੰਧਿਤ ਸਾਰੇ ਅਧਿਆਪਕਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਤੇ ਸੈਂਟਰ ਹੈਡ ਟੀਚਰ ਮੈਡਮ ਪਲਵਿੰਦਰ ਕੌਰ ਨੇ ਸਬੰਧਤ ਸਾਰੇ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਕਲਸਟਰ ਦੀ ਇਸ ਵਿਸ਼ੇਸ਼ ਸਫਲਤਾ ਦੇ ਮੌਕੇ ਤੇ ਵਧਾਈ ਦਿੱਤੀ ਅਤੇ ਜੇਤੂ ਖਿਡਾਰੀਆਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ।

Related Articles

Leave a Reply

Your email address will not be published. Required fields are marked *

Send this to a friend