
ਗੁਰਦਾਸਪੁਰ, 16 ਨਵੰਬਰ,(ਨਿਊਜ਼4ਪੰਜਾਬ ਬਿਊਰੋ)- ਪੰਡਿਤ ਮੋਹਨ ਲਾਲ ਐਸ.ਡੀ ਕਾਲਜ ਫਾਰ ਵੂਮੇਨ ਗੁਰਦਾਸਪੁਰ ਦੇ ਪੰਜਾਬੀ ਵਿਭਾਗ ਨੇ ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਰੋਜ਼ਾ ਸੈਮੀਨਾਰ ‘ਸ੍ਰੀ ਗੁਰੂ ਤੇਗ ਬਹਾਦਰ :ਹਿੰਦ ਦੀ ਚਾਦਰ’ ਵਿਸ਼ੇ ਅਧੀਨ ਆਯੋਜਨ ਕਰਵਾਇਆ ਇਸ ਸਮਾਗਮ ਵਿੱਚ ਕੁੰਜੀਵਤ ਬੁਲਾਰੇ ਡਾ.(ਪ੍ਰੋ) ਮਨਜਿੰਦਰ ਸਿੰਘ ਮੁੱਖੀ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਮੁੱਖ ਬੁਲਾਰੇ ਡਾ.ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਅਵਾਰਡੀ) ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਤੇ ਅੰਮ੍ਰਿਤਸਰ ਅਤੇ ਪ੍ਰਸਿੱਧ ਆਧੁਨਿਕ ਕਹਾਣੀਕਾਰਾ ਡਾ. ਸੁਰਜੀਤ ਕੌਰ ਬਸਰਾ ਅਸਿਸਟੈਂਟ ਪ੍ਰੋਫ਼ੈਸਰ ਡੀ.ਏ.ਵੀ ਕਾਲਜ ,ਹੁਸ਼ਿਆਰਪੁਰ ਵਿਸ਼ੇਸ਼ ਤੌਰ ਤੇ ਪਹੁੰਚੇ।
ਸਮਾਰੋਹ ਦੀ ਸ਼ੁਰੂਆਤ ਵਿੱਚ ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਜੀ ਨੇ ਕੁੰਜੀਵਤ ਬੁਲਾਰੇ ਅਤੇ ਮੁੱਖ ਬੁਲਾਰਿਆਂ ਨੂੰ ਕਾਲਜ ਦੀ ਰੀਤ ਅਨੁਸਾਰ ਪੌਦੇ ਦੇ ਕੇ ਜੀ ਆਇਆ ਕਿਹਾ ।ਇਸ ਉਪਰੰਤ ਡਾ.ਸੁਖਵਿੰਦਰ ਕੌਰ ਮੁੱਖੀ ਪੰਜਾਬੀ ਵਿਭਾਗ ਨੇ ਕੁੰਜੀਵਤ ਬੁਲਾਰੇ ਡਾ.( ਪ੍ਰੋ) ਮਨਜਿੰਦਰ ਸਿੰਘ ,ਡਾ.ਪਰਮਜੀਤ ਸਿੰਘ ਕਲਸੀ ਅਤੇ ਡਾ. ਸੁਰਜੀਤ ਕੌਰ ਬਸਰਾ ਜੀ ਦੀਆਂ ਅਕਾਦਮਿਕ ਅਤੇ ਸਾਹਿਤਿਕ ਪ੍ਰਾਪਤੀਆਂ ਤੇ ਚਾਨਣਾ ਪਾਇਆ। ਇਸ ਤੋਂ ਬਾਅਦ ਕੁੰਜੀਵਤ ਬੁਲਾਰੇ ਡਾ. ਮਨਜਿੰਦਰ ਸਿੰਘ ਜੀ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਵਿਸ਼ਵ ਪੱਧਰ ਤੇ ਮਨਾਉਣ ਦੇ ਉਦੇਸ਼ ਬਾਰੇ ਦੱਸਦਿਆ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਅਨੇਕਤਾ ਵਿੱਚ ਏਕਤਾ ਦੀ ਲੜੀ ਦੇ ਵਿੱਚ ਬੱਝੀ ਹੋਈ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਮੁੱਚੀ ਮਾਨਵਤਾ ਨੂੰ ਆਪਣੀ ਸ਼ਹਾਦਤ ਰਾਹੀਂ ਸਿਖਾਇਆ ਕਿ ਸੱਚ ਅਤੇ ਧਰਮ ਦੀ ਰੱਖਿਆ ਲਈ ਜੀਵਨ ਕਿਵੇਂ ਅਰਪਿਤ ਕੀਤਾ ਜਾ ਸਕਦਾ ਹੈ ।ਉਹਨਾਂ ਦਾ ਜੀਵਨ ਸਾਨੂੰ ਆਤਮਿਕਤਾ, ਹਿੰਮਤ ਅਤੇ ਸ਼ਾਂਤੀ ਦਾ ਪਾਠ ਪੜਾਉਂਦਾ ਹੈ। ਇਸ ਤੋਂ ਬਾਅਦ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿਚਲੇ ਵੈਰਾਗ ਅਤੇ ਨਾਸ਼ਮਾਨਤਾ ਦੇ ਸੰਕਲਪ ਬਾਰੇ ਵੀ ਗੱਲ ਕੀਤੀ
ਪ੍ਰਸਿੱਧ ਲੇਖਕਾ ਡਾ. ਸੁਰਜੀਤ ਕੌਰ ਬਸਰਾ ਨੇ ਸਵੈ -ਰਚਿਤ ਕਵਿਤਾ ਗਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਅਰਪਣ ਕੀਤੀ ।ਜਿਸ ਵਿੱਚ ਉਹਨਾਂ ਨੇ ਅਜੋਕੇ ਸਮੇਂ ਦੇ ਸੰਦਰਭ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਸਾਰਥਿਕਤਾ ਨੂੰ ਬਿਆਨ ਕੀਤਾ। ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਜੀ ਨੇ ਕੁੰਜੀਵਤ ਬੁਲਾਰੇ ਅਤੇ ਮੁੱਖ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਪੇਸ਼ ਕੀਤੇ ਅਣਮੁੱਲੇ ਵਿਚਾਰਾਂ ਨੂੰ ਵਿਦਿਆਰਥਣਾਂ ਆਪਣੇ ਅਮਲੀ ਜੀਵਨ ਵਿੱਚ ਜ਼ਰੂਰ ਗ੍ਰਹਿਣ ਕਰਨਗੀਆਂ। ਇਸ ਦੇ ਨਾਲ ਹੀ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ ਗਏ ਅਤੇ ਉਹਨਾਂ ਨੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਖਵਿੰਦਰ ਕੌਰ ਅਤੇ ਬਾਕੀ ਵਿਭਾਗੀ ਮੈਂਬਰਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਮੁੱਚੇ ਪ੍ਰੋਗਰਾਮ ਦਾ ਆਯੋਜਨ ਕੀਤਾ।



