ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਜਿਮਨੀ ਚੌਣ ਵਿੱਚ ਹੋਈ ਜਿੱਤ ਦੀ ਖੁਸੀ ਵਿੱਚ ਜਸਨ ਮਨਾਏ
ਫਤਿਹਗੜ ਚੂੜੀਆਂ 26 ਜੂਨ (ਸੁਖਦੇਵ ਰੰਧਾਵਾ )- ਲੋਕ ਸਭਾ ਹਲਕਾ ਸੰਗਰੂਰ ਦੀ ਜਿਮਨੀ ਚੌਣ ਵਿੱਚ ਸ੍ਰਮੋਣੀ ਅਕਾਲੀ ਦਲ (ਅਮਿੰ੍ਰਤਸਰ) ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਹੋਈ ਜਿੱਤ ਦੀ ਖੁਸੀ ਵਿੱਚ ਕਾਲਾ ਅਫਗਾਨਾਂ ਵਿੱਚ ਵੱਡੀ ਪੱਧਰ ਤੇ ਜਸਨ ਮਨਾਇਆ ਗਿਆ | ਜਿੱਤ ਦੀ ਖੁਸੀ ਵਿੱਚ ਮਾਨ ਸਰਮਰਥਕਾਂ ਵਲੋ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਆਤਸਬਾਜੀ ਚਲਾ ਕਿ ਜਿੱਤ ਦਾ ਇਜਹਾਰ ਕੀਤਾ ਗਿਆ | ਇਸ ਸਮੇ ਜਥੇਦਾਰ ਗੁਰਬਿੰਦਰ ਸਿੰਘ ਜੋਲੀ ਵਲੋ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦਾ ਲੋਕਾਂ ਵਿੱਚ ਤਾਂ ਤਿੰਨ ਮਹੀਨਿਆ ਦੇ ਅੰਦਰ ਹੀ ਮੋਹ ਭੰਗ ਹੋ ਚੁੱਕਾ ਹੈ ਤੇ ਸੰਗਰੂਰ ਦੀ ਜਿਮਨੀ ਚੋਣ ਹੀ ਦੱਸ ਦਿੱਤਾ ਹੈ ਹੱਕ ਦੇ ਸੱਚ ਦੀ ਜਿੱਤ ਹੋਈ ਹੈ | ਉਹਨਾ ਕਿਹਾ ਕਿ ਸ੍ਰ: ਸਿਮਰਨਜੀਤ ਸਿੰਘ ਮਾਨ ਪਿਛਲੇ ਕਈ ਦਹਾਕਿਆ ਤੋ ਇਹ ਹੱਕ ਸੱਚ ਦੀ ਲੜਾਈ ਤੇ ਪਹਿਰਾ ਦੇ ਰਹੇ ਸਨ ਲੋਕਾਂ ਦਾ ਧੰਨਵਾਦ ਹੈ ਉਹਨਾਂ ਵਲੋ ਹੱਕ ਤੇ ਸੱਚ ਦੇ ਪਹਿਰੇਦਾਰ ਨੂੰ ਲੋਕ ਸਭਾ ਵਿੱਚ ਆਪਣੀ ਅਵਾਜ ਬਨਣ ਵਾਸਤੇ ਸਿਮਰਨਜੀਤ ਸਿੰਘ ਮਾਨ ਨੂੰ ਭੇਜਿਆ ਹੈ ਜੋ ਕਿ ਆਮ ਜਨਤਾਂ ਤੇ ਸਿੱਖ ਪੰਥ ਦੇ ਲਟਕਦੇ ਆ ਰਹੇ ਮਸਲੇ ਪਾਰਲੀਮੈਂਟ ਵਿੱਚ ਉਠਾਉਣਗੇ | ਇਸ ਮੌਕੇ ਉਹਨਾਂ ਨਾਂਲ ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾ, ਰਣਧੀਰ ਸਿੰਘ ਸਾਬੀ ਮਲਕਵਾਲ, ਰਣਧੀਰ ਸਿੰਘ ਕਾਲਾ ਅਫਗਾਨਾਂ, ਭਗਵੰਤ ਸਿੰਘ ਰਸੂਲਪੁਰ, ਰਜਿੰਦਰ ਸਿੰਘ ਚੀਮਾ, ਗੁਰਭੇਜ ਸਿੰਘ, ਕੁਲਵਿੰਦਰ ਸਿੰਘ ਹੈਪੀ ਸੇਖੋਵਾਲੀ, ਰਸੀਦ ਮਸੀਹ ਕਾਲਾ ਅਫਗਾਨਾਂ, ਅਮਰੀਕ ਸਿੰਘ ਸੇਖੋਵਾਲੀ, ਹਰਵੰਤ ਸਿੰਘ, ਸੁਰਿੰਦਰ ਸਿੰਘ, ਜੋਧਾ ਸਿੰਘ ਡਾਲੇਚੱਕ, ਬਲਬੀਰ ਸਿੰਘ ਆਦਿ ਹਾਜ਼ਰ ਸਨ