ਸਰਕਾਰੀ ਅਧਿਆਪਕਾਂ ਦੀ ਬਲਾਕ ਪੱਧਰੀ ਨੈਸ਼ਨਲ ਅਚੀਵਮੈਂਟ ਸਰਵੇ ( ਨੈਸ ) ਸਬੰਧੀ ਸਿਖਲਾਈ ਸ਼ੁਰੂ
ਨਿਊਜ਼4ਪੰਜਾਬ ਬਿਊਰੋ
ਗੁਰਦਾਸਪੁਰ 26 ਜੁਲਾਈ – ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਅਧਿਆਪਕਾਂ ਦੀ ਬਲਾਕ ਪੱਧਰੀ ਸਿਖਲਾਈ ਸ਼ੁਰੂ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਸਾਰੇ 19 ਬਲਾਕਾਂ ਵਿੱਚ ਸੈਕੰਡਰੀ ਅਧਿਆਪਕਾਂ ਦੀ ਇੱਕ ਰੋਜ਼ਾ ਸਿਖਲਾਈ ਸ਼ੁਰੂ ਹੋਈ ਹੈ, ਜਿਸ ਦੇ ਪਹਿਲੇ ਦਿਨ ਟ੍ਰੇਨਿੰਡ ਰਿਸੋਰਸ ਪਰਸਨ ਅੱਜ ਗਣਿਤ ਅਤੇ ਪੰਜਾਬੀ ਅਧਿਆਪਕਾਂ ਦੀ ਨੈਸ ਸਬੰਧੀ ਟ੍ਰੇਨਿੰਗ ਕਰਵਾਈ ਗਈ ਹੈ ਤਾਂ ਜੋ ਬੱਚਿਆਂ ਨੂੰ ਯੋਜਨਾਬੰਦ ਤਰੀਕੇ ਨਾਲ ਨੈਸ ਦੀ ਤਿਆਰੀ ਕਰਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਵਿੱਚ ਇਸ ਟ੍ਰੇਨਿੰਗ ਪ੍ਰਤੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਮਦਨ ਲਾਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਇਮਰੀ ਪੱਧਰ ਤੇ ਸਾਰੇ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰਾਂ ਵੱਲੋਂ ਅਧਿਆਪਕਾਂ ਨੂੰ ਨੈਸ ਦੀ ਤਿਆਰੀ ਲਈ ਸਾਰੇ ਵਿਸ਼ਿਆਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਨੈਸ ਦੀ ਤਿਆਰੀ ਸੰਬੰਧੀ ਸਮੂਹ ਸਿੱਖਿਆ ਅਧਿਕਾਰੀਆਂ ਦੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿਖਲਾਈ ਕਰਵਾਈ ਜਾ ਚੁੱਕੀ ਹੈ। ਇਸ ਦੌਰਾਨ ਅੱਜ ਡਿਪਟੀ ਡੀ.ਈ.ਓ. ਸੈਕੰ: ਲਖਵਿੰਦਰ ਸਿੰਘ , ਡਿਪਟੀ ਡੀ.ਈ.ਓ. ਐਲੀ: ਬਲਬੀਰ , ਡੀ.ਐਸ. ਐਮ. ਮਨਜੀਤ ਸਿੰਘ ਸੰਧੂ , ਸਿੱਖਿਆ ਸੁਧਾਰ ਟੀਮ , ਬੀ.ਐਨ.ਓਜ. , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਤੇ ਪੜ੍ਹੋ ਪੰਜਾਬ ਟੀਮ ਵੱਲੋਂ ਸਿਖਲਾਈ ਸੈਂਟਰ ਵਿਜਟ ਕਰਕੇ ਚੱਲ ਰਹੀ ਟ੍ਰੇਨਿੰਗ ਦਾ ਜਾਇਜ਼ਾ ਲਿਆ। ਇਸ ਮੌਕੇ ਸਰਕਾਰੀ ਸੀਨੀ: ਸੈਕੰ : ਸਕੂਲ ਭੁੱਲਰ ਵਿਖੇ ਪਹਿਲੇ ਦਿਨ ਸਕੂਲ ਖੁੱਲਣ ਤੇ ਬੱਚਿਆਂ ਦੀ ਆਮਦ ਦੀ ਖੁਸ਼ੀ ਵਿੱਚ ਸਾਵਣ ਮਹੀਨਾ ਮਨਾਇਆ ਗਿਆ।