ਚੋਲ੍ਹਾ ਸਾਹਿਬ ਦੇ ਸਲਾਨਾ ਜੋੜ ਮੇਲੇ ਤੇ ਮਨੁੱਖਤਾ ਦੇ ਭਲੇ ਲਈ ਖ਼ੂਨਦਾਨ ਕੈਂਪ ਲਾਇਆ

⇒ਇਕ ਯੂਨਿਟ ਖ਼ੂਨਦਾਨ ਨਾਲ ਤਿੰਨ ਕੀਮਤੀ ਮਨੁੱਖੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ-ਪ੍ਰਿੰਸੀਪਲ ਸ਼ਰਨਜੀਤ ਕੌਰ

ਵਿਨੋਦ ਸੋਨੀ

ਡੇਰਾ ਬਾਬਾ ਨਾਨਕ – ਚੋਲ੍ਹਾ ਸਾਹਿਬ ਦੇ ਸਲਾਨਾ ਜੋੜ ਮੇਲੇ ਤੇ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਵਿਤਰ ਧਰਤੀ ਤੇ ਸ਼ੁਸ਼ੋਬਿਤ ਗੁਰੂਦੁਆਰਾ ਦਰਬਾਰ ਸਹਿਬ ਡੇਰਾ ਬਾਬਾ ਨਾਨਕ ਵਿਖੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 712ਵਾਂ ਮਹਾਨ ਖੂਨਦਾਨ ਕੈਂਪ ਮੈਨੇਜਰ ਬਲਜੀਤ ਸਿੰਘ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮਹਾਨ ਖ਼ੂਨਦਾਨ ਕੈਂਪ ਵਿਸੇਸ਼ ਤੌਰ ਹਾਜ਼ਰੀ ਲਗਵਾਉਣ ਆਪਣੇ ਸਟਾਫ ਨਾਲ ਪਹੁੰਚੇ ਪ੍ਰਿੰਸੀਪਲ ਸ਼ਰਨਜੀਤ ਕੌਰ ਕਾਹਲੋਂ ਨੇ ਕਿਹਾ ਕਿ ਜ਼ਿੰਦਗੀ ਤੇ ਮੋਤ ਦੀ ਲੜਾਈ ਲੜ ਰਹੇ ਮਰੀਜ਼ ਦੀ ਮਾਂ ਦੇ ਹੰਝੂ ਉਸਦੀ ਜ਼ਿੰਦਗੀ ਨਹੀਂ ਬਚਾ ਸਕਦੇ ਨੌਜਵਾਨਾਂ ਵਲੋਂ ਇਕ ਯੂਨਿਟ ਖ਼ੂਨਦਾਨ ਨਾਲ ਤਿੰਨ ਕੀਮਤੀ ਮਨੁੱਖੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਇਸ ਮੌਕੇ ਤੇ ਪੰਥ ਪ੍ਰਸਿੱਧ ਕਥਵਾਚਕ ਭਾਈ ਹਰਪਾਲ ਸਿੰਘ ਮੱਖੂ ਨੇ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦਸਿਆ ਖ਼ੂਨਦਾਨ ਕੈਂਪ ਦੌਰਾਨ 100 ਬਲੱਡ ਯੂਨਿਟ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਦਿਤਾ ਜਾਵੇਗਾ। ਇਸ ਮੌਕੇ ਤੇ ਅੰਮ੍ਰਿਤਬੀਰ ਸਿੰਘ ਕਾਹਲੋ ਪ੍ਰਧਾਨ ਅੰਨਦਾਤਾ ਕਿਸਾਨ ਯੂਨੀਅਨ ਬਟਾਲਾ,ਅਮਰਜੀਤ ਸਿੰਘ ਬੰਬ,ਬਲਜਿੰਦਰ ਸਿੰਘ ਤਲਵੰਡੀ ਰਾਮਾ, ਦਿਲਬਾਗ ਸਿੰਘ ਰਾਏਚਕ, ਇਕ਼ਬਾਲ ਸਿੰਘ ਰਾਏਚਕ, ਜਗਤਾਰ ਸਿੰਘ ਆਹਲੀ ਮੀਤ ਮੈਨੇਜਰ ਬਾਬਾ ਬਕਾਲਾ, ਸਰਬਜੀਤ ਸਿੰਘ ਬਟਾਲਾ ਇੰਸਪੇਕਟਰ, ਇੰਦਰਪ੍ਰੀਤ ਸਿੰਘ ਇੰਸਪੈਕਟਰ,ਬਲਜਿੰਦਰ ਸਿੰਘ ਇੰਸਪੈਕਟਰ, ਰੁਪਿੰਦਰ ਕੌਰ, ਮੀਨੂ ਰਾਵਤ, ਕਿਰਨ ਸ਼ਰਮਾ,ਗਾਯਤ੍ਰੀ ਸੋਨੀ,ਮਘਵਿੰਦਰ ਸਿੰਘ ਮੰਗੀਆਂ ਪ੍ਰਧਾਨ ਆਈ ਟੀ ਵਿੰਗ, ਬਲਦੇਵ ਸਿੰਘ ਔਲਖ,ਹਰਪਾਲ ਸਿੰਘ ਕੋਟਲੀ ਸੂਰਤ ਮੱਲ੍ਹੀ,ਸਤਿੰਦਰਪਾਲ ਸਿੰਘ ਮੋਹਲੋਵਾਲੀ, ਸ਼ਰਨਜੀਤ ਸਿੰਘ ਮੋਹਲੋਵਾਲੀ, ਸੁਖਪ੍ਰੀਤ ਸਿੰਘ ਰਾਊਵਾਲ, ਸਰਬਜੀਤ ਸਿੰਘ ਭਗਵਾਨ ਪੁਰ, ਦਵਿੰਦਰ ਸਿੰਘ ਤਲਵੰਡੀ ਗੋਰਾਇਆ,ਜਸਪਾਲ ਸਿੰਘ ਗਿੱਲ ਹਾਜ਼ਰ ਸਨ

Live Share Market

जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Back to top button
.
Website Design By Mytesta.com +91 8809666000
.
error: Content is protected !!
Close