ਬੀ.ਪੀ .ਈ .ਓ ਧਿਆਨਪੁਰ ਸੁਖਜਿੰਦਰ ਪਾਲ ਸਿੰਘ ਦੀ ਸੇਵਾ ਮੁਕਤੀ ਦੇ ਮੌਕੇ ਤੇ ਵਿਦਾਇਗੀ ਸਮਾਰੋਹ ਆਯੋਜਿਤ।
ਬੀ.ਪੀ .ਈ .ਓ ਧਿਆਨਪੁਰ ਸੁਖਜਿੰਦਰ ਪਾਲ ਸਿੰਘ ਦੀ ਸੇਵਾ ਮੁਕਤੀ ਦੇ ਮੌਕੇ ਤੇ ਵਿਦਾਇਗੀ ਸਮਾਰੋਹ ਆਯੋਜਿਤ।
ਵਿਨੋਦ ਸੋਨੀ
ਧਿਆਨਪੁਰ (ਗੁਰਦਾਸਪੁਰ) – ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ (ਧਿਆਨਪੁਰ) ਸੁਖਜਿੰਦਰ ਪਾਲ ਸਿੰਘ ਸੇਵਾ ਮੁਕਤ ਹੋ ਗਏ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਖਜਿੰਦਰ ਪਾਲ ਸਿੰਘ ਦੀ ਵਿਦਾਇਗੀ ਪਾਰਟੀ ਦੇ ਲਈ ਬਲਾਕ ਸਿੱਖਿਆ ਦਫ਼ਤਰ ਧਿਆਨਪੁਰ ਵਿਖੇ ਇਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਸੰਬੰਧਿਤ ਅਧਿਆਪਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਸ. ਸੁਖਜਿੰਦਰ ਪਾਲ ਸਿੰਘ ਆਪਣੀ ਪਤਨੀ ਸ਼੍ਰੀ ਮਤੀ ਰਣਜੀਤ ਕੌਰ ਅਤੇ ਬੇਟੇ ਗਗਨਦੀਪ ਸਿੰਘ ਦੇ ਨਾਲ ਦਫ਼ਤਰ ਧਿਆਨਪੁਰ ਵਿਖੇ ਪਹੁੰਚੇ, ਜਿਥੇ ਉਹਨਾਂ ਨੂੰ ਹਾਰ ਪਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਸਮਾਰੋਹ ਦੇ ਦੌਰਾਨ ਸ. ਸੁਖਜਿੰਦਰ ਪਾਲ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆ ਨੇ ਵੀ ਸੁਖਜਿੰਦਰ ਪਾਲ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਤੋਂ ਇਲਾਵਾ ਸਮਾਰੋਹ ਵਿਚ ਪਹੂੰਚੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ। ਵਰਨਣਯੋਗ ਹੈ ਕਿ ਸ. ਸੁਖਜਿੰਦਰ ਪਾਲ ਸਿੰਘ 4 ਜੁਲਾਈ 1988 ਵਿੱਚ ਬਲਾਕ ਡੇਰਾ ਬਾਬਾ ਨਾਨਕ ਦੇ ਸਮਰਾਵਾ ਵਿੱਖੇ ਪ੍ਰਾਇਮਰੀ ਅਧਿਆਪਕ ਦੇ ਰੂਪ ਵਿਚ ਸਰਕਾਰੀ ਨੌਕਰੀ ਵਿਚ ਆਏ ਸਨ ਅਤੇ ਅੱਜ ਉਹ ਬੀ.ਪੀ ਈ.ਓ ਦੇ ਤੌਰ ਤੇ ਸੇਵਾਮੁਕਤ ਹੋਏ ਹਨ। ਇਸ ਤੋਂ ਇਲਾਵਾ ਸੁਖਜਿੰਦਰ ਪਾਲ ਸਿੰਘ ਨੇ ਗੌਰਮਿੰਟ ਟੀਚਰ ਯੂਨੀਅਨ ਜਥੇਬੰਦੀ ਵਿਚ ਆਪਣਾ ਅਹਿਮ ਯੋਗਦਾਨ ਦਿੱਤਾ। ਇਸ ਮੌਕੇ ਤੇ ਸੁਖਜਿੰਦਰ ਪਾਲ ਸਿੰਘ ਨੇ ਬਲਾਕ ਨਾਲ ਸੰਬੰਧਿਤ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਧਿਆਪਕਾਂ ਨੇ ਉਨ੍ਹਾਂ ਨੂੰ ਹਮੇਸ਼ਾਂ ਹੀ ਆਪਣਾ ਸਹਿਯੋਗ ਦਿੱਤਾ ਹੈ ਅਤੇ ਉਹ ਸਦਾ ਹੀ ਉਨ੍ਹਾਂ ਦੇ ਸਹਿਯੋਗ ਦੇ ਪ੍ਰਤੀ ਰਿਣੀ ਰਹਿਣਗੇ। ਇਸ ਮੌਕੇ ਤੇ ਮੰਚ ਦਾ ਸੰਚਾਲਨ ਸ.ਦਲਜੀਤ ਸਿੰਘ ਨੇ ਬਹੁਤ ਹੀ ਬਾਖੂਬੀ ਢੰਗ ਨਾਲ ਕੀਤਾ। ਇਸ ਮੌਕੇ ਤੇ ਬਾਊ ਰਾਕੇਸ਼ ਕੁਮਾਰ ਸ਼ਰਮਾ, ਸਵਿੰਦਰ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਜਗ ਪਰਵੇਸ਼,ਮੈਡਮ ਅਮਰੀਕ ਕੌਰ, ਸੁਧੀਰ ਮਹਾਜਨ, ਸੋਨੀਆ ਕੁਮਾਰੀ, ਨਿਸ਼ਚਿੰਤ ਕੁਮਾਰ, ਜੋਗਿੰਦਰ ਪਾਲ ਅਤੇ ਬਲਾਕ ਦੇ ਸਮੂਹ ਅਧਿਆਪਕ ਮੌਜ਼ੂਦ ਸਨ।