ਦਿਵਯ ਪੰਜਾਬ ਵੈੱਬ ਚੈਨਲ ਦੇ ਸੰਪਾਦਕ ਸਾਹਿਲ ਮਹਿਤਾ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ ।
ਡੇਰਾ ਬਾਬਾ ਨਾਨਕ 6 ਮਈ (ਵਿਨੋਦ ਸੋਨੀ ) ਸਥਾਨਕ ਕਸਬੇ ਦੇ ਸੀਨੀਅਰ ਪੱਤਰਕਾਰ ਸੰਜੀਵ ਮਹਿਤਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਬੀਤੀ ਦੇਰ ਸ਼ਾਮ ਉਨ੍ਹਾਂ ਦੇ ਨੌਜਵਾਨ ਸਪੁੱਤਰ ਤੇ ਦਿਵਯ ਪੰਜਾਬ ਵੈੱਬ ਚੈਨਲ ਦੇ ਸੰਪਾਦਕ ਸਾਹਿਲ ਮਹਿਤਾ ਦਾ ਦੇਹਾਂਤ ਹੋ ਗਿਆ । ਉਨ੍ਹਾਂ ਦਾ ਅੱਜ ਅੰਤਮ ਸੰਸਕਾਰ ਸਥਾਨਕ ਕਸਬੇ ਦੀ ਸ਼ਿਵਪੁਰੀ ਵਿਖੇ ਕਰ ਦਿੱਤਾ ਗਿਆ । ਇਸ ਮੌਕੇ ਸਾਬਕਾ ਹੈੱਡ ਗ੍ਰੰਥੀ ਭਾਈ ਰਣਧੀਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪਿਤਾ ਸੰਜੀਵ ਮਹਿਤਾ ਵੱਲੋਂ ਦਿੱਤੀ ਗਈ । ਇਸ ਅੰਤਿਮ ਯਾਤਰਾ ਮੌਕੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਡੇਰਾ ਬਾਬਾ ਨਾਨਕ ਹਲਕੇ ਦੇ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ,ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਾਜਨੀਤਕ ,ਧਾਰਮਿਕ ,ਸਮਾਜ ਸੇਵੀ ਆਗੂਆਂ ਤੋਂ ਇਲਾਵਾ ਇਲਾਕੇ ਦੇ ਲੋਕ ਤੇ ਪੱਤਰਕਾਰ ਭਾਈਚਾਰੇ ਦੇ ਲੋਕ ਤੇ ਰਿਸ਼ਤੇਦਾਰਾਂ ਨੇ ਹਾਜ਼ਰ ਹੋ ਕੇ ਸਾਹਿਲ ਮਹਿਤਾ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ।ਇਸ ਦੁਖਦਾਈ ਘਟਨਾ ਨੂੰ ਲੈ ਕੇ ਕਸਬੇ ਦੇ ਸਮੂਹ ਦੁਕਾਨਦਾਰਾਂ ਵੱਲੋਂ ਸਾਹਿਲ ਮਹਿਤਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਸੰਸਕਾਰ ਹੋਣ ਤੱਕ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ । ਸਾਹਿਲ ਮਹਿਤਾ ਦੀ ਹੋਈ ਬੇ ਵਕਤੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ,ਉੱਥੇ ਪੱਤਰਕਾਰ ਭਾਈਚਾਰੇ ਨੂੰ ਵੀ ਵੱਡਾ ਘਾਟਾ ਪਿਆ ਹੈ ।ਜ਼ਿਕਰਯੋਗ ਹੈ ਕਿ ਸਾਹਿਲ ਮਹਿਤਾ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਹ ਆਪਣੇ ਪਿੱਛੇ 4 ਮਹੀਨੇ ਦੀ ਪੁੱਤਰੀ ਛੱਡ ਗਏ ਹਨ ।ਇਸ ਮੌਕੇ ਸ੍ਰੀ ਮਹਿੰਦਰਪਾਲ ਮਹਿਤਾ , ਡਾ: ਰੂਬੀ ਮਹਿਤਾ ,ਐਡਵੋਕੇਟ ਪਰਮੀਤ ਸਿੰਘ ਬੇਦੀ, ਮਾਸਟਰ ਨਰਿੰਦਰ ਸਿੰਘ , ਰਾਮ ਲੁਭਾਇਆ ਸੈਕਟਰੀ , ਮੁਨੀਸ਼ ਕੁਮਾਰ ਮਹਾਜਨ , ਰਾਮਲਾਲ ਸ਼ਰਮਾ, ਦਵਿੰਦਰਪਾਲ ਪਾਲੀ , ਮੁਨੱਵਰ ਸ਼ਾਹ ਚਿਸ਼ਤੀ ਬਾਬਾ ਮੰਗਾਂ ਜੀ ,ਜਨਕ ਰਾਜ ਮਹਾਜਨ, ਕੁਲਵਿੰਦਰ ਸਿੰਘ ਬੇਦੀ ,ਰਤਨਪਾਲ ਮੇਨਜਰ ,ਪਵਨ ਕੁਮਾਰ ਪੰਮਾ ,ਗੋਗਾ ਮਹਾਜਨ ,ਹੀਰਾ ਲਾਲ ਜੰਡਿਆਲ ,ਖੁਸ਼ਹਾਲ ਚੰਦ ਵੋਹਰਾ , ਰਾਜੇਸ਼ ਕੁਮਾਰ ਬਿੱਟਾ ਮਹਾਜਨ, ਮਹਿੰਗਾ ਰਾਮ ਗ਼ਰੀਬ ,ਕੁਲਬੀਰ ਸਿੰਘ ਬੇਦੀ ,ਡਾ ਹਰੀਸ਼ ਮਿੱਤਲ , ਹਰਸ਼ ਚੰਦਰ ਸ਼ਰਮਾ ਐੱਸਡੀਓ ,ਅੰਕੂ ਹਾਂਡਾ ,ਦੀਪਕ ਸ਼ਰਮਾ ,ਸੌਰਵ ਸ਼ਰਮਾ, ਸੱਤਪਾਲ ਸ਼ੌਂਕੀ,ਸਤਬੀਰ ਸਿੰਘ ਬਿੱਟੂ ,ਕਪਿਲ ਕੁਮਾਰ ਧਵਨ , ਚੰਦਰ ਮੋਹਨ ਜੇ ਈ , ਬਲਦੇਵ ਰਾਜ ਜੇ ਈ ,ਬਿੱਟੂ ਸ਼ਰਮਾ ,ਡਾ ਅਸ਼ੋਕ ਸੋਨੀ ,ਡਾ ਮਦਨ ਮੋਹਨ ਮਹਾਜਨ ,ਪੱਤਰਕਾਰ ਵਿਜੇ ਸ਼ਰਮਾ ,ਹੀਰਾ ਸਿੰਘ ਮਾਂਗਟ ,ਨਰਿੰਦਰ ਕੁਮਾਰ ਵਤਨ ,ਜਤਿੰਦਰ ਬੇਦੀ ,ਚੇਤਨ ਕੁਮਾਰ ,ਸੱਤਪਾਲ ਜ਼ਖ਼ਮੀ ,ਮੂਲ ਰਾਜ ਭੱਟੀ ,ਰਮੇਸ਼ ਸ਼ਰਮਾ ,ਵਿਨੋਦ ਸੋਨੀ ,ਰਿੰਕਾ ਵਾਲੀਆ ,ਵਿਪਨ ਸੋਨੀ ,ਗੁਰਕਿਰਪਾਲ ਸਿੰਘ ਪੱਪੂ ,ਆਸ਼ਕ ਰਾਜ ਮਾਹਲਾ, ਹੈਪੀ ਕੋਟਲੀ ,ਮਾਸਟਰ ਕੰਵਲਜੀਤ ਸਿੰਘ ,ਸੁਮਿਤ ਅਰੋੜਾ ,ਕਵਲਜੀਤ ਸਿੰਘ , ਸੋਨੂੰ ਫੋਟੋਗ੍ਰਾਫਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।