ਵਿਆਹ ਪੁਰਬ ਦੇ ਮੱਦੇਨਜ਼ਰ 13 ਸਤੰਬਰ ਨੂੰ ਬਟਾਲਾ ਤਹਿਸੀਲ ਵਿੱਚ ਲੋਕਲ ਛੁੱਟੀ ਦਾ ਐਲਾਨ
ਨਿਊਜ਼4ਪੰਜਾਬ ਬਿਊਰੋ
ਬਟਾਲਾ, 10 ਸਤੰਬਰ – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਨੇਗੋਸੀਏਬਲ ਇੰਸਟਰੂਮੈਂਟਸ ਐਕਟ, 1981 ਸੈਕਸ਼ਨ-25 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਮਿਤੀ 13 ਸਤੰਬਰ 2021 ਦਿਨ ਸੋਮਵਾਰ ਨੂੰ ਸਬ-ਡਵੀਜ਼ਨ ਬਟਾਲਾ ਵਿਚ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਸਰਕਾਰੀ ਦਫ਼ਤਰਾਂ, ਸਰਕਾਰੀ ਅਤੇ ਗੈਰ-ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚ ਲੋਕਲ ਛੁੱਟੀ ਘੋਸ਼ਿਤ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦਿਨ ਬੋਰਡ/ਯੂਨੀਵਰਸਿਟੀ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰ੍ਹਾਂ ਹੀ ਹੋਣਗੀਆਂ।
Live Share Market