ਮਿਡ-ਡੇਅ-ਮੀਲ ਵਰਕਰਾਂ ਮਾਣਭੱਤਾ ਨਾ ਪੈਣ ਤੇ ਵੱਖ-ਵੱਖ ਥਾਵਾਂ ਤੇ ਕੀਤਾ ਰੋਸ ਵਿਖਾਵਾ
News4punjab Beuro
ਬਟਾਲਾ,25 july,- ਅੱਜ ਮਿਡ-ਡੇਅ-ਮੀਲ ਵਰਕਰ ਯੂਨੀਅਨ ਪੰਜਾਬ ਦੀ ੲਿਕਾੲੀ ਬਟਾਲਾ ਪਰਮਜੀਤ ਕੋਰ ਚੂਹੇਵਾਲ, ਪਲਵਿੰਦਰ ਕੌਰ, ਨੀਲਮ, ਰਜਨੀ ਸ਼ਰਮਾ, ਮਨਪ੍ਰੀਤ ਕੌਰ, ਮਨਦੀਪ ਕੁਮਾਰ ਅਤੇ ਰਸ਼ੀਦਾਂ ਬੇਗਮ ਦੀ ਅਗਵਾੲੀ ਵਿੱਚ ਪੰਜ-ਪੰਜ ਦੀ ਗਿਣਤੀ ਵਿੱਚ ਹੱਥਾਂ ਨੂੰ ਸੈਨੇੇਟਾੲੀਜ਼ ਕਰਕੇ, ਸ਼ੋਸ਼ਲ ਡਿਸਟੈਸਿੰਗ ਬਣਾ ਕੇ, ਮਾਸਕ ਪਾ ਕੇ ਵੱਖ-ਵੱਖ ਥਾਵਾਂ ਤੇ ਮਾਣਭੱਤਾ ਨਾ ਮਿਲਣ ਕਰਕੇ ਸੂਬਾ ਤੇ ਕੇਂਦਰ ਸਰਕਾਰਾਂ ਵਿਰੁੱਧ ਰੋਸ ਵਿਖਾਵਾ ਕੀਤਾ ਗਿਅਾ । ਅਾਗੂਅਾਂ ਕਿਹਾ ਕਿ ੳੁਹਨਾਂ ਨੂੰ ਨਿਗੁਣਾ 1700 ਰੁਪੲੇ ਮਹੀਨਾ ੳੁਹ ਵੀ ਸਿਰਫ ਸਾਲ ਦੇ ਦਸ ਮਹੀਨੇ ਦਿੱਤਾ ਜਾਂਦਾ ਹੈ । ਪਰ ੲਿਸ ਵਾਰ ਕਰੋਨਾ ਮਾਹਮਾਰੀ ਦੌਰਾਨ ੳੁਹਨਾਂ ਦਾ ਮਾਣਭੱਤਾ ਨਹੀਂ ਪਾੲਿਅਾ ਗਿਅਾ ਜਦ ਕਿ ਸਰਕਾਰਾਂ ਦੁਹਾੲੀ ਦੇ ਰਹੀਅਾਂ ਹਨ ਕਿ ਤਾਲਾਬੰਦੀ ਸਮੇੰ ਕਿਸੇ ਵੀ ਸਰਕਾਰੀ, ਨਿੱਜੀ ਕਰਮਚਾਰੀ ਦੀ ਤਨਖਾਹ ਨਹੀਂ ਕੱਟਣੀ ਹੈ । ੲਿਸ ਤਰ੍ਹਾਂ ਸਰਕਾਰਾਂ ਵੱਲੋਂ ਹਰ ਵਰਗ ਦੀ ਬਾਂਹ ਫੜ੍ਹਨ ਦੇ ਦਾਅਵੇ ਖੋਖਲੇ ਸਾਬਿਤ ਹੋੲੇ ਹਨ ਕਿੳੁਂਕਿ ਸਮੁੱਚੇ ਮਿਡ-ਡੇਅ-ਮੀਲ ਵਰਕਰਾਂ ਦੇ ਚੁੱਲ੍ਹੇ ਮਾਣਭੱਤਾ ਨਾ ਪੈਣ ਕਰਕੇ ਠੰਡੇ ਪੲੇ ਹਨ । ਸਿੱਖਿਅਾ ਮੰਤਰੀ ਪੰਜਾਬ ਨੇ ਵੀ ਜੱਥੇਬੰਦੀ ਨਾਲ ਮੀਟਿੰਗ ਵਿੱਚ ਮੰਨਿਅਾ ਸੀ ਕਿ ਅਪ੍ਰੈਲ 2020 ਤੋਂ ਮਾਣਭੱਤਾ 3000 ਰੁਪੲੇ ਮਹੀਨਾ ਦਿੱਤਾ ਜਾਵੇਗਾ ਪਰ ਅਜੇ ਤੱਕ ੲਿਹ ਵੀ ਲਾਰਾ ਹੀ ਸਾਬਿਤ ਹੋੲਿਅਾ ਹੈ । ੳੁਪਰੋਕਤ ਸਭ ਕਰਕੇ ਸਮੂਹ ਮਿਡ-ਡੇਅ-ਮੀਲ ਵਰਕਰਾਂ ਵਿੱਚ ਭਾਰੀ ਰੋਸ ਪਾੲਿਅਾ ਜਾ ਰਿਹਾ ਹੈ । ਅਾਗੂਅਾਂ ਕਿਹਾ ਕਿ ਜੇਕਰ ਜਲਦੀ ਮਾਣਭੱਤਾ ਵਰਕਰਾਂ ਦੇ ਖਾਤਿਅਾਂ ਵਿੱਚ ਨਾ ਪਿਅਾ ਤਾਂ ਸੰਘਰਸ ਕਰਨ ਲੲੀ ਵਰਕਰ ਮਜ਼ਬੂਰ ਹੋਣਗੇ । ੲਿਸ ਮੋਕੇ ਮਨਜੀਤ ਕੌਰ, ਲਖਵਿੰਦਰ ਕੌਰ, ਹਰਭਜਨ ਕੌਰ, ਪਰਮਜੀਤ ਕੌਰ, ਪ੍ਰਵੀਨ ਕੁਮਾਰੀ, ੳੁਰਮਿਲਾ, ਪੁਸ਼ਪਾ, ਕਰਮੀ, ਰਾਜਵਿੰਦਰ ਕੌਰ, ਪ੍ਰਕਾਸ਼ ਕੌਰ ਅਾਦਿ ਹਾਜ਼ਰ ਸਨ ।